Haryana News

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਨਸੀਸੀ ਕੈਡੇਟ ਤੇ ਏਐਨਓ ਦੇ ਮੇਸ ਭੱਤੇ ਨੂੰ ਵਧਾਉਣ ਦੇ ਲਈ ਦਿੱਤੀ ਮੰਜੂਰੀ

ਚੰਡੀਗਡ੍ਹ, 22 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਐਨਸੀਸੀ ਕੈਡੇਟਾਂ ਤੇ ਏਐਨਓ ਨੂੰ ਐਨਸੀਸੀ ਕੈਂਪਾਂ ਤੇ ਹੋਰ ਗਤੀਵਿਧੀਆਂ ਲਈ ਮੇਸ ਭੱਤੇ ਦੀ ਦਰਾਂ ਨੂੰ 150 ਰੁਪਏ ਤੋਂ ਵਧਾ ਕੇ 220 ਰੁਪਏ ਪ੍ਰਤੀ ਵਿਅਕਤੀ ਰੋਜਾਨਾ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਹ ਭੱਤਾ 22 ਮਈ, 2024 ਤੋਂ ਪ੍ਰਭਾਵੀ ਹੋਵੇਗਾ।

          ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਨਸੀਸੀ ਕੈਡੇਟਾਂ ਅਤੇ ਏਸੋਸਇਏਟੇਡ ਐਨਸੀਸੀ ਅਧਿਕਾਰੀਆਂ (ਏਐਨਜੀ) ਦੇ ਸਬੰਧ ਵਿਚ ਮੇਸ ਭੱਤੇ ਨੂੰ ਵਧਾਇਆ ਗਿਆ ਹੈ। ਮੇਸ ਸੇਲਿੰਗ/ਸਾਈਕਲਿੰਗ ਮੁਹਿੰਮਾਂ ਸਮੇਤ ਵੱਖ-ਵੱਖ ਐਨਸੀਸੀ ਕੈਂਪਾਂ ਵਿਚ ਹਿੱਸਾ ਲੈਂਦੇ ਹਨ। ਮੇਸ ਭੱਤੇ ਦੀ ਦਰਾਂ ਨੂੰ 150 ਰੁਪਏ ਤੋਂ ਵਧਾ ਕੇ 220 ਰੁਪਏ ਪ੍ਰਤੀ ਵਿਅਕਤੀ ਰੋਜਾਨਾ ਕਰਨ ਨਾਲ ਰਾਜ ਦੇ 25 ਫੀਸਦੀ ਹਿੱਸੇ ਲਈ ਪ੍ਰਤੀ ਸਾਲ 26.50 ਲੱਖ ਰੁਪਏ ਦੀ ਮਾਲੀ ਭਾਰ ਪਵੇਗਾ।

          ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਐਨਸੀਸੀ ਗਰੁੱਪ ਹੈਡਕੁਆਟਰ ਰੋਹਤਕ ਵਿਚ ਏਐਨਓ 132 ਅਤੇ ਐਨਸੀਸੀ ਕੈਡੇਟ 9794 ਹਨ। ਇਸੀ ਤਰ੍ਹਾਂ, ਐਨਸੀਸੀ ਗਰੁੱਪ ਹੈਡਕੁਆਟਰ ਅੰਬਾਲਾ ਵਿਚ ਏਐਨਓ 120 ਅਤੇ ਐਨਸੀਸੀ ਕੈਡੇਟ 10732 ਹੈ।

ਮੁੱਖ ਮੰਤਰੀ ਨੇ ਬਹਾਦੁਰਗੜ੍ਹ ਦੇ ਵਿਕਾਸ ਕੰਮਾਂ ਲਈ 479.27 ਲੱਖ ਰੁਪਏ ਦੀ ਰਕਮ ਨੂੰ ਦਿੱਤੀ ਮੰਜੂਰੀ

          ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲ ਨਗਰ ਵਿਕਾਸ ਯੋਜਨਾ ਤਹਿਤ ਬੂਸਟਿੰਗ ਸਟੇਸ਼ਨ, ਸੈਕਟਰ-29 ਤੋਂ ਸੈਕਟਰ-28, ਬਹਾਦੁਰਗੜ੍ਹ ਤੱਕ ਨਵਾਂ ਸੈਕਟਰ ਡਿਵਾਈਡਿੰਗ ਰੋਡ 7/4ਏ ਤੋਂ ਸੈਕਟਰ 35/36, ਬਹਾਦੁਰਗੜ੍ਹ ਤੱਤ ਰਾਈਜਿੰਗ ਵਿਛਾਉਣ ਲਈ 479.27 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਵਰ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ  ਵਿਜ

ਚੰਡੀਗਡ੍ਹ, 22 ਜਨਵਰੀ – ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮਾਰਗਾਂ ‘ਤੇ ਆਟੋਮੈਟਿਕ ਸਿਸਟਮ ਲਗਾਉਣ ‘ਤੇ ਅਧਿਐਨ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਅਮੁੱਕ ਗੱਡੀ ਸੜਕ ‘ਤੇ ਚੱਲਣ ਲਾਇਕ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ, ਹਰਿਆਣਾ ਰੋਡਵੇਜ ਨੂੰ ਬਿਹਤਰ ਬਨਾਉਣ ਲਈ ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਸਰੋਤ ਡੀਜਲ-ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਦੇ ਵੱਲ ਹਨ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ‘ਤੇ ਵੀ ਸਾਡਾ ਜੋਰ ਹੈ ਇਸ ਲਈ ਸਾਡਾ ਇਲੈਕਟ੍ਰਿਕ ਬੱਸਾਂ ‘ਤੇ ਵੀ ਪੂਰਾ ਜੋਰ ਰਹੇਗਾ।

          ਸ੍ਰੀ ਵਿਜ ਜੈਯਪੁਰ ਵਿਚ ਪਿਛਲੇ ਦਿਨਾਂ ਪ੍ਰਬੰਧਿਤ ਉਰਜਾ ਮੰਤਰੀਆਂ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਦੇ ਬਾਅਦ ਵਾਪਸੀ ਦੇ ਸਮੇਂ ਅੱਜ ਨਾਂਗਲ ਚੌਧਰੀ ਵਿਚ ਠਹਿਰਾਵ ਦੌਰਾਨ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਜੈਪੁਰ ਵਿਚ ਉਰਜਾ ਮੰਤਰੀ ਦੀ ਮੀਟਿੰਗ ਵਿਚ ਸੋਲਰ ਉਰਜਾ ਨੂੰ ਪ੍ਰੋਤਸਾਹਨ ਦੇਣ ‘ਤੇ ਚਰਚਾ ਅਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ ਅੱਜ ਇਸ ਮੀਟਿੰਗ ਤੋਂ ਵਾਪਸ ਆ ਰਿਹਾ ਹਾਂ।

ਸਾਰੇ ਸਕੂਲ ਸੰਚਾਲਕਾਂ ਨੂੰ ਅਪੀਲ-ਸਕੂਲ ਵਾਹਨ ਨਾਲ ਸਬੰਧਿਤ ਨਿਯਮ ਅਨੁਸਾਰ ਕੰਮ ਕਰਨ  ਵਿਜ

          ਮੀਡੀਆ ਨਾਲ ਗਲਬਾਤ ਦੌਰਾਨ ਉਨ੍ਹਾਂ ਤੋਂ ਪੁਛਿਆ ਗਿਆ ਕਿ ਸੁਰੱਖਿਅਤ ਸਕੂਲ ਵਾਹਨ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ, ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਦੇ ਵੱਲੋਂ ਕੈਥਲ ਵਿਚ ਇੱਕ ਸਕੂਲ ਦੇ ਵਿਰੁੱਧ ਕਾਰਵਾਈ ਕਰਵਾਈ ਗਈ ਹੈ। ਇਸ ਲਈ ਉਹ ਸਾਰੇ ਸਕੂਲ ਸੰਚਾਲਕਾਂ ਨੂੰ ਅਪੀਲ ਕਰਦੇ ਹਨ ਕਿ ਸਕੂਲ ਵਾਹਨ ਨਾਲ ਸਬੰਧਿਤ ਨਿਯਮ ਅਨੁਸਾਰ ਕੰਮ ਕਰਨ ਨਹੀਂ ਤਾਂ ਜੋ ਮੇਰੇ ਸ਼ਿਕੰਜੇ ਵਿਚ ਆ ਗਿਆ ਮੈਂ ਉਸ ਨੂੰ ਨਹੀਂ ਛੱਡਾਂਗਾਂ।

ਓਵਰਲੋਡਿੰਗ ਦੇ ਮਾਮਲੇ ਨੂੰ ਲੈ ਕੇ ਸਾਰੇ ਚਿੰਤਤ ਹਨ  ਵਿਜ

          ਖਨਨ ਖੇਤਰ ਵਿਚ ਓਵਰਲੋਡ ਦੀ ਸਮਸਿਆ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬਿਲਕੁੱਲ ਇਹ ਸਹੀ ਹੈ ਕਿ ਓਵਰਲੋਡਿੰਗ ਨਾਲ ਸੜਕਾਂ ਵੀ ਟੁੱਟਦੀਆਂ ਹਨ, ਲੋਕਾਂ ਦੀ ਜਿੰਦਗੀ ਵੀ ਜਾਂਦੀ ਹੈ, ਚੋਰੀ ਵੀ ਹੁੰਦੀ ਹੈ ਅਤੇ ਭ੍ਰਿਸ਼ਟਾਚਾਰ ਵੀ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣੀ ਹਾਲ ਹੀ ਵਿਚ ਦਿੱਲੀ ਵਿਚ ਦੇਸ਼ ਦੇ ਸਾਰੇ ਟ੍ਰਾਂਸਪੋਰਟ ਮੰਤਰੀਆਂ ਦੀ ਇਕ ਮੀਟਿੰਗ ਸੀ, ਉਸ ਵਿਚ ਇਕ ਵਿਚਾਰ ਆਇਆ ਹੈ ਕਿ ਇੱਟ ਗੈਜੇਟ ਸਥਾਪਿਤ ਕੀਤਾ ਜਾਵੇਗਾ। ਜਿਸ ਦੇ ਉੱਪਰ ਵਜਨ ਆ ਜਾਵੇਗਾ ਕਿਉੱਕਿ ਇਸ ਤਰ੍ਹਾ ਦੀ ਓਵਰਲੋਡਿੰਗ ਦੇ ਮਾਮਲੇ ਨੂੰ ਲੈ ਕੇ ਸਾਰੇ ਚਿੰਤਤ ਹਨ।

ਟ੍ਰਾਂਸਪੋਰਟ ਕਾਰਪੋਰੇਸ਼ਨ ਕੋਈ ਨਾ ਕੋਈ ਸਿਸਟਮ ਖੁਦ ਬਣਾ ਲੈ ਨਹੀਂ ਤਾਂ ਜੇਕਰ ਸਰਕਾਰ ਬਣਾਏਗੀ ਤਾਂ ਸਖਤੀ ਨਾਲ ਲਾਗੂ ਕਰੇਗੀ  ਵਿਜ

          ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਦਿਨਾਂ ਇਹ ਮੀਟਿੰਗ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਲਈ ਸੀ ਅਤੇ ਨਿਤਿਨ ਗਡਕਰੀ ਜੀ ਦੀ ਆਪਣੇ ਸਬਜੈਕਟ ਵਿਚ ਪੂਰੀ ਮਾਸਟਰੀ ਹੈ। ਇਸ ਮੀਟਿੰਗ ਦੌਰਾਨ ਓਵਰਲੋਡਿੰਗ ਦਾ ਇਹ ਮਾਮਲਾ ਆਇਆ ਸੀ ਅਤੇ ਉਸ ਦੇ ਅੰਦਰ ਆਲ ਇੰਡੀਆ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸ਼ਾਮਿਲ ਹੋਏ ਸਨ। ਉਸ ਦੌਰਾਨ ਮੀਟਿੰਗ ਵਿਚ ਮੈਂ ਖੁਦ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਡੀ ਇੰਨੀ ਵੱਡੀ ਏਸੋਸਇਏਸ਼ਨ ਹੈ ਤਾਂ ਤੁਸੀ ਆਪਣੀ ਲਈ ਖੁਦ ਨਿਯਮ ਨਿਰਧਾਰਿਤ ਕਰਨ ਕਿ ਅਸੀਂ ਓਵਰਲੋਡਿੰਗ ਗੱਡੀ ਨਹੀਂ ਚਲਾਵਾਂਗੇ। ਇਸ ਲਈ ਟ੍ਰਾਂਸਪੋਰਟ ਕਾਰਪੋਰੇਸ਼ਨ ਕੋਈ ਨਾ ਕੋਈ ਸਿਸਟਮ ਖੁਦ ਬਣਾ ਲੈ ਨਹੀਂ ਤਾਂ ਜੇਕਰ ਸਰਕਾਰ ਬਣਾਏਗੀ ਤਾਂ ਸਖਤੀ ਨਾਲ ਲਾਗੂ ਕਰੇਗੀ।

550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਰਵ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ  ਵਿਜ

          ਹਰਿਆਣਾ ਰੋਡਵੇਜ ਦੇ ਬੇੜੇ ਵਿਚ ਬੱਸਾਂ ਦੀ ਖਰੀਦ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹੁਣ ਹਾਲ ਹੀ ਵਿਚ 550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਵਰ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ ਹੈ। ਇਸ ਤੋਂ ਇਲਾਵਾ, ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਉੱਥੇ ਹੀ, ਦੂਜੇ ਪਾਸੇ ਹਰਿਆਣਾ ਦੇ ਮੁੱਖ ਮਾਰਗਾਂ ‘ਤੇ ਆਟੋਮੈਟਿਕ ਸਿਸਟਮ ਲਗਾਉਣ ‘ਤੇ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਦੇ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਅਮੁੱਕ ਗੱਡੀ ਸੜਕ ‘ਤੇ ਚੱਲਣ ਦੇ ਲਾਇਕ ਹੈ ਜਾਂ ਨਹੀਂ ਹੈ।

          ਇਲੈਕਟ੍ਰਿਕ ਬੱਸਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਹੁਣ ਫਿਲਹਾਲ ਇਲੈਕਟ੍ਰਿਕ ਬੱਸਾਂ ਕੁੱਝ ਸ਼ਹਿਰਾਂ ਵਿਚ ਹੀ ਹਨ ਪਰ ਅਸੀਂ ਇਲੈਕਟ੍ਰਿਕ ਬੱਸਾਂ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੇ ਹਨ ਕਿਉਂਕਿ ਕੁਦਰਤੀ ਸਰੋਤ ਡੀਜਲ-ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਵੱਲ ਹਨ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ‘ਤੇ ਸਾਡਾ ਜੋਰ ਹੈ ਇਸਲਈ ਸਾਡਾ ਇਲੈਕਟ੍ਰਿਕ ਬੱਸਾਂ ‘ਤੇ ਹੀ ਪੂਰਾ ਜੋਰ ਰਹੇਗਾ।

          ਹਰਿਆਣਾ ਦੀ ਵੱਖ-ਵੱਖ ਸੜਕਾਂ ਤੋਂ ਬਿਨ੍ਹਾਂ ਪਰਮਿਟ ਦੇ ਬਹੁਦ ਸਾਰੀ ਸਲਪਰ ਬੱਸਾਂ ਦਿੱਲੀ ਆਉਂਦੀਆਂ ਜਾਂਦੀਆਂ ਹਨ, ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਰ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿਚ ਮੈ ਸਾਰੇ ਆਰਟੀਓ ਦੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਪਰਮਿਟ ਅਤੇ ਬਿਨ੍ਹਾਂ ਨੰਬਰ ਦੀ ਗੱਡੀ ਹਰਿਆਣਾ ਦੀ ਸੜਕਾਂ ‘ਤੇ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਬਾਰੇ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।

ਕਿਹਾ, ਕਿਸਾਨਾਂ ਦੇ ਕੋਲ ਜਾ ਕੇ ਕੀਤੀ ਜਾਵੇਗੀ ”ਜਲ੍ਹ ਅਤੇ ਮਿੱਟੀ ਦੀ ਜਾਂਚ

ਚੰਡੀਗਡ੍ਹ, 22 ਜਨਵਰੀ – ਹਰਿਆਣਾ ਦੇ ਮੱਛੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਮੱਛੀ ਪਾਲਣ ਵਾਲੇ ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਤਿੰਨ ਮੋਬਾਇਲ ਜਲ੍ਹ ਜਾਂਚ ਲੈਬ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਇਹ ਲੈਬ ਇਕ ਵੈਨ (ਗੱਡੀ) ਵਿਚ ਹੋਵੇਗੀ ਅਤੇ ਕਿਸਾਨਾਂ ਦੇ ਕੋਲ ਜਾ ਕੇ ਤਾਲਾਬ ਦੇ ਜਲ੍ਹ ਅਤੇ ਮਿੱਟੀ ਦੀ ਜਾਂਚ ਕਰੇਗੀ।

           ਸ੍ਰੀ ਰਾਣਾ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਕੁੱਝ ਸਥਾਨਾਂ ‘ਤੇ ਖਾਰਾ ਪਾਣੀ ਹੋਣ ਦੇ ਕਾਰਨ ਉੱਥੇ ਖੇਤੀ ਕਰਨਾ ਮੁਸ਼ਕਲ ਹੈ ਜਿਸ ਨਾਲ ਕਿਸਾਨਾਂ ਦੇ ਸਾਹਮੇਣ ਉਨ੍ਹਾਂ ਦੀ ਭੂਮੀ ਤੋਂ ਪੈਦਾਵਾਰ ਲੈਣਾ ਅਸੰਭਵ ਹੋ ਗਿਆ ਹੈ। ਕਿਸਾਨਾਂ ਦੀ ਇਸੀ ਸਮਸਿਆ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਖਾਰਾ ਪਾਣੀ ਵਿਚ ਝੀਂਗਾ ਮੱਛੀ ਦੇ ਪਾਲਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਉਨ੍ਹਾਂ ਦੀ ਭੂਮੀ ਦਾ ਸਹੀ ਵਰਤੋ ਹੋ ਸਕੇਗੀ ਉੱਥੇ ਹੀ ਝੀਂਗਾ ਪਾਲਣ ਤੋਂ ਉਨ੍ਹਾਂ ਨੂੰ ਅੱਛੀ-ਖਾਸੀ ਆਮਦਨੀ ਵੀ ਹੋ ਸਕੇਗੀ।

          ਉਨ੍ਹਾਂ ਨੇ ਦਸਿਆ ਕਿ ਮੱਛੀ ਪਾਲਣ ਲਈ ਕਿਸਾਨਾਂ ਨੂੰ ਆਰਥਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸਾਲ 2024-25 ਦੌਰਾਨ ਸੂਬਾ ਸਰਕਾਰ ਵੱਲੋਂ ਪ੍ਰਯੋਜਿਤ ਸਕੀਮ ਤਹਿਤ ਇਕੱਲੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਪਾਲਣ ਤਹਿਤ 254.29 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਸਾਲ 2024-25 ਦੌਰਾਨ ਲਗਭਗ 1750 ਝੀਂਗਾ/ਮੱਛੀ ਕਿਸਾਨਾਂ ਦਾ ਸਮੂਹ  ਦੁਰਘਟਨਾ ਬੀਮਾ ਯੋਜਨਾ ਤਹਿਤ ਬੀਮਾ ਵੀ ਕੀਤਾ ਜਾ ਚੁੱਕਾ ਹੈ।

          ਮੱਛੀ ਪਾਲਣ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ ਪੋਰਟਲ ‘ਤੇ ਲਗਭਗ 5567 ਮੱਛੀ/ਝੀਂਗਾ ਪਾਲਣ ਕਿਸਾਨਾਂ ਦਾ ਡਾਟਾ ਅਪਲੋਡ ਕੀਤਾ ਜਾ ਚੁੱਕਾ ਹੈ।

          ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਵੈਨ ਵਿਚ ਬਣਾਈ ਗਈ ਤਿੰਨ ਮੋਬਾਇਲ ਜਲ੍ਹ ਜਾਂਚ ਲੈਬਾਂ ਰਾਹੀਂ ਕਿਸਾਨਾਂ ਦੇ ਤਾਲਾਬ ਦੀ ਮਿੱਟੀ ਅਤੇ ਜਲ੍ਹ ਦੀ ਜਾਂਚ ਉਨ੍ਹਾਂ ਦੇ ਤਾਲਾਬ ‘ਤੇ ਜਾ ਕੇ ਹੀ ਕੀਤੀ ਜਾਵੇਗੀ। ਇੰਨ੍ਹਾਂ ਵੈਨ ਨੂੰ ਖਰੀਦਣ ਦੀ ਮੰਜੂਰੀ ਮੁੱਖ ਮੰਤਰੀ ਤੋਂ ਪ੍ਰਾਪਤ ਹੋ ਚੁੱਕੀ ਹੈ , ਜਲਦੀ ਹੀ ਇੰਨ੍ਹਾਂ ਨੂੰ ਖਰੀਦ ਕਰ ਜਲ੍ਹ ਅਤੇ ਮਿੱਟੀ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਤੋਂ

ਹਰਿਆਣਾ ਤੋਂ 875 ਸਕਾਊਟਸ ਅਤੇ ਗਾਰਡਸ ਲੈਣਗੇ ਇਸ ਵਿਚ ਹਿੱਸਾ

ਚੰਡੀਗਡ੍ਹ, 22 ਜਨਵਰੀ – ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਜਨਵਰੀ ਤੋਂ 3 ਫਰਵਰੀ, 2025 ਤੱਕ ਤਮਿਲਨਾਡੂ ਦੇ ਤਿਰੂਚਿਰਾਪੱਲੀ ਵਿਚ ਕੀਤਾ ੧ਾਵੇਗਾ। ਇਹ ਪ੍ਰੋਗਰਾਮ ਭਾਰਤ ਸਕਾਊਟਸ ਅਤੇ ਗਾਰਡਸ ਦੇ 75 ਗੌਰਵਸ਼ਾਲੀ ਸਾਲਾਂ ਦਾ ਜਸ਼ਨ ਮਨਾਉਣ ਵਾਲੇ ਪੂਰੇ ਸਾਲ ਦੇ ਪ੍ਰਬੰਧਾਂ ਦਾ ਪ੍ਰਮੁੱਖ ਹਿੱਸਾ ਹੈ। ਇਸ ਵਿਚ ਪੂਰੇ ਦੇਸ਼ ਦੇ ਲਗਭਗ 20,000 ਸਕਾਊਟਸ ਅਤੇ ਗਾਰਡਸ ਦੇ ਨਾਲ-ਨਾਲ ਏਸ਼ਿਆ-ਪ੍ਰਸ਼ਾਂਤ ਖੇਤਰ ਅਤੇ ਹੋਰ ਦੇਸ਼ਾਂ ਦੇ 1,000 ਕੌਮਾਂਤਰੀ ਪ੍ਰਤੀਭਾਗੀ ਹਿੱਸਾ ਲੇਣਗੇ।

          ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਭਾਰਤ ਸਕਾਊਟਸ ਅਤੇ ਗਾਰਡਸ ਅਤੇ ਸਟੇਟ ਚੀਫ ਕਮਿਸ਼ਨਰ ਡਾ. ਕੇ. ਕੇ. ਖੰਡੇਲਵਾਰ, ਆਈਏਐਸ (ਸੇਵਾਮੁਕਤ) ਨੇ ਦਸਿਆ ਕਿ ਇਹ ਸੰਗਠਨ ਯੁਵਾ ਸ਼ਸ਼ਕਤੀਕਰਣ ਅਤੇ ਕਮਿਊਨਿਟੀ ਸੇਵਾ ਦੇ ਪ੍ਰਤੀ ਸਮਰਪਿਤ ਇੱਕ ਪ੍ਰਮੁੱਖ ਕੌਮੀ ਅੰਦੋਲਨ ਹੈ। ਇਸ ਦਾ ਡਾਇਮੰਡ ਜੁਬਲੀ ਜੰਬੂਰੀ, ਜੋ ‘ਸ਼’ਕਤ ਯੁਵਾ, ਵਿਕਸਿਤ ਭਾਰਤ’ ਥੀਮ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਤੋਂ 875 ਸਕਾਊਟਸ ਅਤੇ ਗਾਰਡਸ ਇਸ ਜੰਬੂਰੀ ਵਿੱਚ ਹਿੱਸਾ ਲੈਣਗੇ।

          ਡਾ. ਕੇ. ਕੇ. ਖੰਡੇਲਵਾਲ ਨੈ ਦਸਿਆ ਕਿ ਉਨ੍ਹਾਂ ਨੇ ਮਹਾਮਹਿਮ ਰਾਸ਼ਟਰਪਤੀ ਦੀ ਆਪਣੀ ਨਵੀਂ ਪੁਸਤਕ ”ਆਰਗਨਾਈਜਿੰਗ ਸਕਾਊਟਸ ਐਂਡ ਗਾਰਡਸ ਜੰਬੂਰੀ” ਭੇਂਟ ਕੀਤੀ ਹੈ। ਇਹ ਪੁਸਤਕ ਵੱਡੇ ਪ੍ਰਬੰਧਾਂ ਲਈ ਸਰਵੋਤਮ ਪ੍ਰਥਾਵਾਂ ਅਤੇ ਸੰਗਠਨਾਤਮਕ ਰਣਨੀਤੀਆਂ ਨੂੰ ਸਮੇਟੇ ਹੋਏ ਹਨ, ਜੋ ਭਾਰਤ ਸਕਾਊਟਸ ਅਤੇ ਗਾਰਡਸ ਦੇ ਗਿਆਨ ਸਾਂਝਾ ਕਰਨ ਦੀ ਪਰੰਪਰਾ ਨੂੰ ਹੋਰ ਖੁਸ਼ਹਾਲ ਕਰਦੀ ਹੈ।

 ਉਨ੍ਹਾਂ ਨੇ ਰਾਸ਼ਟਰਪਤੀ ਤੋਂ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ।

ਕਲਾਸ 9ਵੀਂ ਦੀ ਸਾਲਾਨਾ ਪ੍ਰੀਖਿਆਵਾਂ 18 ਫਰਵਰੀ ਤੋਂ ਅਤੇ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ

ਚੰਡੀਗਡ੍ਹ, 22 ਜਨਵਰੀ – ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਤੋਂ ਐਫਲੀਏਟ ਸਕੂਲਾਂ ਵਿਚ ਸਕੂਲੀ ਪੱਧਰ ‘ਤੇ ਲਈ ਜਾਣ ਵਾਲੀ ਕਲਾਸ 9ਵੀਂ ਅਤੇ 11ਵੀਂ ਦੀ ਸਾਲਾਨਾ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਵੇਗੀ। ਇੰਨ੍ਹਾਂ ਪ੍ਰੀਖਿਆਵਾਂ ਦਾ ਡੇਟਸ਼ੀਟ ਬੋਰਡ ਦੀ ਅਥੋਰਾਇਜਡ ਵੈਬਸਾਇਟ www.bseh.org.in ‘ਤੇ ਅਪਲੋਡ ਕਰ ਦਿੱਤੀ ਗਈ ਹੈ।

          ਬੋਰਡ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਲਾਸ 9ਵੀਂ ਦੀ ਪ੍ਰੀਖਿਆਵਾਂ 18 ਫਰਵਰੀ ਤੋਂ ਸ਼ੁਰੂ ਹੋ ਕੇ 10 ਮਾਰਚ, 2025 ਤੱਕ ਅਤੇ ਕਲਾਸ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ, 2025 ਤੱਕ ਸੰਚਾਲਿਤ ਹੋਣਗੀਆਂ। ਉਨ੍ਹਾਂ ਨੇ ਦਸਿਆ ਕਿ ਦੋਵਾਂ ਕਲਾਸਾਂ ਦੀ ਪੀ੍ਰਖਅਿਾਵਾਂ ਸਵੇਰੇ 8:30 ਵਜੇ ਤੋਂ 11:30 ਵਜੇ ਤੱਕ ਇੱਕ ਹੀ ਸੈਂਸ਼ਨ ਵਿਚ ਹੋਣਗੀਆਂ।

ਜੇ.ਸੀ. ਬੋਸ ਯੂਨੀਵਰਸਿਟੀ ਦੇ 10 ਮੇਧਾਵੀ ਵਿਦਆਰਥੀਆਂ ਨੂੰ ਮਿਲੀ ਵਿਸ਼ਵ ਪ੍ਰਕਾਸ਼ ਮਿਸ਼ਨ ਦੀ ਸਕਾਲਰਸ਼ਿਪ

ਚੰਡੀਗਡ੍ਹ, 22 ਜਨਵਰੀ – ਜੇ.ਸੀ. ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦੇ 10 ਮੇਧਾਵੀ ਵਿਦਿਆਰਥੀਆਂ ਨੂੰ ਫਰੀਦਾਬਾਦ ਦੇ ਇੱਕ ਚੈਰੀਟੇਬਲ ਟਰਸਟ ਵਿਸ਼ਵ ਪ੍ਰਕਾਸ਼ ਮਿਸ਼ਨ (ਵੀਪੀਪੀ) ਵੱਲੋਂ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ।

    ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਇਹ ਸਕਾਲਰਸ਼ਿਪ ਮਿਸ਼ਨ ਅਤੇ ਯੂਨੀਵਰਸਿਟੀ ਵੱਲੋਂ ਸੰਯੁਕਤ ਰੂਪ ਨਾਲ ਕੀਤੀ ਗਈ ਪਹਿਲ ਦੇ ਤਹਿਤ ਜਰੂਰਤਮੰਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉੱਚ ਸਿਖਿਆ ਲਈ ਮਾਲੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਦਾਨ ਕੀਤੀ ਗਈ ਹੈ।

   ਮੌਜੂਦਾ ਵਿਦਿਅਕ ਸੈਸ਼ਨ ਵਿਚ ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਕੋਰਸ ਪੂਰੀ ਹੋਣ ਤੱਕ 18.5 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਾਪਤ ਹੋਵੇਗੀ ਜੋ ਪ੍ਰਤੀ ਵਿਦਿਆਰਥੀ 50 ਹਜਾਰ ਰੁਪਏ ਤੱਕ ਵਿਦਿਅਕ ਫੀਸ ਲਈ ਸਕਾਲਰਸ਼ਿਪ ਵਜੋ ਦਿੱਤੀ ਜਾਵੇਗੀ। ਮਿਸ਼ਨ ਵੱਲੋਂ ਹੁਣ ਤੱਕ ਯੂਨੀਵਰਸਿਟੀ ਦੇ 89 ਬੀਟੈਕ ਵਿਦਿਆਰਥੀਆਂ 75 ਲੱਖ ਰੁਪਏ ਤੋਂ ਵੱਧ ਦੀ ਮਾਲੀ ਸਹਾਇਤਾ ਪ੍ਰਾਪਤ ਕੀਤੀ ਜਾ ਚੁੱਕੀ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin